ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ
ਨਰਮ ਕੁਆਰੀ ਦਾਦਿਲ ਖਾਵੇ ਹਿਚਕੋਲੇ.......
ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ....
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ...
ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ
ਸਈਉ ਨੀ ਮੈਨੂੰ ਰੱਖਣਾ ਪਿਆ......
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ
ਬਈ ਮਾਮਾ ਮੈਨੂੰ ਕੁਝ ਨਾ ਕਹਿੰਦਾ ..
ਓ ਮਾਮਾ ਮੈਨੂੰ ਕੁਝ ਨਾ ਕਹਿੰਦਾ .. ਮਾਮੀ ਝਿੜਕਦੀ ਰਹਿੰਦੀ
ਬਈ ਹੁੰਮ ਹੁਮਾ ਕੇ ਚੜੀ ਜਵਾਨੀ...
ਹੁੰਮ ਹੁਮਾ ਕੇ ਚੜੀ ਜਵਾਨੀ ਹੁਣ ਨਾ ਗੁੱਝੀ ਰਹਿੰਦੀ
ਮਿੱਤਰਾ ਲੈ ਚਲ ਵੇ ਮੈ ਨਾ ਨਾਨਕੇ ਰਹਿੰਦੀ..
ਮਿੱਤਰਾ ਲੈ ਚਲ ਵੇ ...
ਆ ਵਣਜਾਰਿਆ ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ....
ਭੀੜੀ ਵੰਗ ਬਚਾਕੇ ਚਾੜੀਂ......ਮੈਂ ਜਾਉਂਗੀ ਮਰ ਵੇ.......
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ......
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ......ਮੇਰਾ ਉੱਡੇ ਡੋਰੀਆ........................
ਬਈ ਚੀ- ਚੀ- ਚੀ ,
ਬਈ ਸਾਰੰਗੀਆ ਦੇ ਗਜ ਟੁਟ ਜਾਦੇ ਪਾਟ ਜਾਦੀਆ ਢੰਡਾਂ,
ਟਕਾ ਮਨਜਰੀ ਖਰਚਨ ਨੂ ,
ਇਨਾ ਛੜਿਆ ਦੇ ਤਰਸਨ ਨੂ ,
ਸਿਗਾਂ ਲੈ ਚੱਲ ਵੇ ਮੇਲੇ ਨੂ,
ਸਿਗਾਂ ਲੈ ਚੱਲ ਵੇ ਮੇਲੇ ਨੂ,.......
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ
ਨਰਮ ਕੁਆਰੀ ਦਾਦਿਲ ਖਾਵੇ ਹਿਚਕੋਲੇ.......
ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ....
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ...
ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ
ਸਈਉ ਨੀ ਮੈਨੂੰ ਰੱਖਣਾ ਪਿਆ......
ਬਈ ਮਾਮਾ ਮੈਨੂੰ ਕੁਝ ਨਾ ਕਹਿੰਦਾ ..
ਓ ਮਾਮਾ ਮੈਨੂੰ ਕੁਝ ਨਾ ਕਹਿੰਦਾ .. ਮਾਮੀ ਝਿੜਕਦੀ ਰਹਿੰਦੀ
ਬਈ ਹੁੰਮ ਹੁਮਾ ਕੇ ਚੜੀ ਜਵਾਨੀ...
ਹੁੰਮ ਹੁਮਾ ਕੇ ਚੜੀ ਜਵਾਨੀ ਹੁਣ ਨਾ ਗੁੱਝੀ ਰਹਿੰਦੀ
ਮਿੱਤਰਾ ਲੈ ਚਲ ਵੇ ਮੈ ਨਾ ਨਾਨਕੇ ਰਹਿੰਦੀ..
ਮਿੱਤਰਾ ਲੈ ਚਲ ਵੇ ...
ਆ ਵਣਜਾਰਿਆ ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ....
ਭੀੜੀ ਵੰਗ ਬਚਾਕੇ ਚਾੜੀਂ......ਮੈਂ ਜਾਉਂਗੀ ਮਰ ਵੇ.......
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ......
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ......ਮੇਰਾ ਉੱਡੇ ਡੋਰੀਆ........................
ਬਈ ਚੀ- ਚੀ- ਚੀ ,
ਬਈ ਸਾਰੰਗੀਆ ਦੇ ਗਜ ਟੁਟ ਜਾਦੇ ਪਾਟ ਜਾਦੀਆ ਢੰਡਾਂ,
ਟਕਾ ਮਨਜਰੀ ਖਰਚਨ ਨੂ ,
ਇਨਾ ਛੜਿਆ ਦੇ ਤਰਸਨ ਨੂ ,
ਸਿਗਾਂ ਲੈ ਚੱਲ ਵੇ ਮੇਲੇ ਨੂ,
ਸਿਗਾਂ ਲੈ ਚੱਲ ਵੇ ਮੇਲੇ ਨੂ,.......
ਛੱਨੇ ਉੱਤੇ ਛਨਾ,
ਛਨਾ ਭਰਿਆ ਏ ਖੀਰ ਦਾ,
ਮਾਰਾ ਜਦੋ ਅੱਡੀ,
ਹਿੱਲੇ ਕਾਲਜਾ ਮਡੀਰ ਦਾ,.............
ਕਦੇ ਹੁੰ ਕਰਕੇ ਕਦੇ ਹਾਂ ਕਰਕੇ,
ਗੇੜਾ ਦੇਦੇ ਨੀ ਮੁਟਿਅਰੇ ਲੰਮੀ ਬਾਂਹ ਕਰਕੇ,.........
ਰਾਈ ਵੇ ਰਾਈ ਵੇ ,
ਮੁਰਗਾਸੀ ਵੰਗੂ ਤਰਦੀ,
ਤੇਰੇ ਪਸੰਦ ਨਾ ਆਈ ਵੇ,
ਮੁਰਗਾਸੀ ਵੰਗੂ ਤਰਦੀ,
ਤੇਰੇ ਪਸੰਦ ਨਾ ਆਈ ਵੇ...
ਹੀਰਕੇ ਹੀਰਕੇ ਹੀਰਕੇ ਨੀ ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ,.....
ਹੀਰਕੇ ਹੀਰਕੇ ਹੀਰਕੇ ਨੀ ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ,.....
ਇੱਕ ਖੰਡ ਦੀ ਪੁੜੀ ਇੱਕ ਚਾਹ ਦੀ ਪੁੜੀ ,
ਆਪਾ ਦੋਵੇ ਨੱਚੀਏ ਚਾਚੇ ਤਾਏ ਦੀ ਕੁੜੀ,
ਆਪਾ ਦੋਵੇ ਨੱਚੀਏ ਚਾਚੇ ਤਾਏ ਦੀ ਕੁੜੀ....
ਬੋਲੀ ਪਾਈਏ ਤਾ ਪਾਈਏ ਲਲਕਾਰ ਕੇ ,
ਬੋਲੀ ਪਾਈਏ ਤਾ ਪਾਈਏ ਲਲਕਾਰ ਕੇ ,
ਆਛਕਾ ਦਾ ਦਿਲ ਤੋੜ ਦੇਈਏ ਅੱਡੀ ਮਾਰਕੇ,.........
ਸੱਸ ਮੇਰੀ ਦਾ ਏਡਾ ਜੁੜਾ,
ਸੱਸ ਮੇਰੀ ਦਾ ਏਡਾ ਜੁੜਾ,
ਉਤੋ ਪੈਗੀ ਰੇਤ,
ਸੱਸੇ ਕੰਜਰੀਏ,
ਸੀਸਾ ਲੈ ਲੈ ਦੇਖ,.............
ਬੋਲੀ ਪਾਈਏ ਤਾ ਕਰੀਏ ਨਾ ਗਿੱਟ ਮਿੱਟ ਨੀ ,
ਬੋਲੀ ਮਾਰੀਏ ਛੱੜੇ ਦੀ ਹਿੱਕ ਵਿੱਚ ਨੀ,
ਬੋਲੀ ਮਾਰੀਏ ਛੱੜੇ ਦੀ ਹਿੱਕ ਵਿੱਚ ਨੀ,..................
ਬਾਰੀ ਬਰਸੀ ਖਟਨ ਗਿਆ,
ਬਾਰੀ ਬਰਸੀ ਖਟਨ ਗਿਆ,
ਖੱਟ ਕੇ ਲਿਆਦਾ ਫੀਤਾ,
ਮਾਹੀ ਮੇਰਾ ਨਿਹਾ ਜਿਆ,
ਖਿੱਚ ਖਿੱਚ ਕੇ ਬਰਾਬਰ ਕੀਤਾ,.......
ਅੰਗ ਅੰਗ ਚੋ ਜੋਬਨ ਡੁਲਦਾ,
ਅੰਗ ਅੰਗ ਚੋ ਜੋਬਨ ਡੁਲਦਾ,
ਕਿਹੜਾ ਦਰਜੀ ਮਾਪੂ ,
ਮੈ ਕੁੜਤੀ ਲੈਣੀ ਆਉਣ ਜਾਣ ਨੂ,
ਭਾਵੇ ਵਿਕਜੇ ਮੁੰਡੇ ਦਾ ਬਾਪੂ..............
No comments:
Post a Comment